सुपना दाती दा लिरिक्स Supna Daati Da Bhajan Lyrics Durga Mata Bhajan
ਸੁਫ਼ਨਾ ਦਾਤੀ ਦਾ, ਕਿਸੇ ਕਿਸੇ ਨੂੰ ਆਉਂਦਾ xll-ll
ਦਰਸ਼ਨ ਮਈਆ ਦਾ, ਭਾਗਾਂ ਵਾਲਾ ਹੀ ਪਾਉਂਦਾ xll
ਸੁਫ਼ਨਾ ਦਾਤੀ ਦਾ...........
ਹਰ ਪਲ ਜੋ, ਜਗਦੰਬੇ ਮਾਂ ਦੀ,
"ਯਾਦ 'ਚ ਡੁੱਬਿਆ ਰਹਿੰਦਾ" l
ਜੈ ਮਾਤਾ ਦੀ, ਜੈ ਮਾਤਾ ਦੀ,
"ਕਹਿੰਦਾ ਉੱਠਦਾ ਬਹਿੰਦਾ" ll
ਉਸਦੇ ਨਾਮ ਦੀ, ਮਸਤੀ ਦੇ ਵਿੱਚ* l
ਡੁੱਬ ਕੇ ਗ਼ੋਤੇ ਵਸਾਉਂਦਾ,
ਸੁਫ਼ਨਾ ਦਾਤੀ ਦਾ........
ਜਿਸ ਨੇ ਆਪਣਾ, ਆਪ ਲੁਟਾਇਆ,
"ਉਸਨੇ ਮਾਂ ਨੂੰ ਪਾਇਆ" l
ਉਸ ਨੂੰ ਦਾਤੀ, ਦੇ ਆਂਚਲ ਦੀ,
"ਮਿਲ ਗਈ ਸ਼ੀਤਲ ਛਾਇਆ" ll
ਮਾਂ ਦੇ ਚਰਣਾਂ, ਦੀ ਧੂਲੀ ਨੂੰ* l
ਜੋ ਮੱਥੇ ਤੇ ਵਸਾਉਂਦਾ,
ਸੁਫ਼ਨਾ ਦਾਤੀ ਦਾ........
ਜਿਸ ਦੇ ਸੁਫ਼ਨੇ, ਦੇ ਵਿੱਚ ਆਉਂਦੀ,
"ਮਈਆ ਸ਼ੇਰ ਸਵਾਰੀ" l
ਖੁੱਲ੍ਹੀਆਂ ਅੱਖਾਂ, ਨਾਲ ਉਹ ਵੇਖੇ,
"ਮਾਂ ਦੀ ਛਵੀ ਨਿਆਰੀ" ll
ਝੰਡਿਆਂ ਵਾਲੀ, ਦੀ ਮੂਰਤ ਜੋ* l
ਦਿਲ ਦੇ ਵਿੱਚ ਵਸਾਉਂਦਾ,
ਸੁਫ਼ਨਾ ਦਾਤੀ ਦਾ........
ਦਰਸ਼ਨ ਤੇਰਾ, ਕਰਦਾ ਦਾਤੀ,
"ਹਾਜ਼ਰੀਆਂ ਵੀ ਭਰਦਾ" l
ਹਰ ਸੁਫ਼ਨੇ ਵਿੱਚ, ਆ ਕੇ ਦਾਤੀ,
"ਪੂਜਾ ਤੇਰੀ ਕਰਦਾ" ll
ਜਦ ਵੀ ਸੁਫ਼ਨਾ, ਖੁੱਲ੍ਹੇ ਮੇਰਾ* l
ਦਰਸ਼ਨ ਤੇਰਾ ਹੀ ਪਾਉਂਦਾ,
ਸੁਫ਼ਨਾ ਦਾਤੀ ਦਾ........
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
सुपना दाती दा लिरिक्स Supna Daati Da Bhajan Lyrics, Mata Rani Bhajan, Durga Mata Bhajan, Navratri Special
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।