ज्योता दे लिशकारे नी अमीऐ लिरिक्स Jyota De Lishkare Ni Ammiye Hindi Bhajan Durga Mata Bhajan
ਜੋਤਾਂ ਦੇ ਲਿਸ਼ਕਾਰੇ ਨੀ ਅੰਮੀਏ, ਜੋਤਾਂ ਦੇ ਲਿਸ਼ਕਾਰੇ ll
ਤੇਰੇ ਦਰ ਤੇ ਭੰਗੜੇ ਪਾ ਪਾ* ll
ਕਹਿੰਦੇ ਲਾਲ ਪਿਆਰੇ, ਜੋਤਾਂ ਦੇ ਲਿਸ਼ਕਾਰੇ........
ਤੇਰੀਆ ਜੋਤਾਂ ਦੇ ਲਿਸ਼ਕਾਰੇ, "ਹਰ ਪਾਸੇ ਹੀ ਜਾਵਣ" l
ਜੋਤਾਂ ਦੇ ਲਿਸ਼ਕਾਰੇ ਤੱਕ ਕੇ, "ਸਾਰੇ ਨੱਚਣ ਗਾਵਣ" ll
ਮਾਤਾਰਾਣੀ ਆਦ ਭਵਾਨੀ* ll
ਵਿਗੜੇ ਕੰਮ ਸੰਵਾਰੇ, ਜੋਤਾਂ ਦੇ ਲਿਸ਼ਕਾਰੇ........
ਜੋਤਾਂ ਦੇ ਵਿੱਚ ਨੂਰ ਇਲਾਹੀ, "ਤੱਕਿਆ ਅਕਬਰ ਰਾਜੇ" l
ਤੇਰੇ ਦਰ ਤੇ ਭੰਗੜੇ ਪੈਂਦੇ, "ਵੱਜਣ ਢੋਲ ਤੇ ਬਾਜੇ" ll
ਢੋਲੀ ਨੱਚ ਨੱਚ ਢੋਲ ਵਜਾਵੇ* ll
ਨੱਚਣ ਚੰਨ ਸਿਤਾਰੇ, ਜੋਤਾਂ ਦੇ ਲਿਸ਼ਕਾਰੇ........
ਇਕੱਠੇ ਹੋ ਕੇ ਭਗਤ ਮਈਆ ਦੇ, "ਦਰ ਤੇ ਅਲਖ ਜਗਾਂਉਦੇ" l
ਖ਼ੈਰਾਂ ਮੰਗਦੇ ਮਈਆ ਕੋਲੋਂ, "ਜੋ ਮੰਗਦੇ ਸੋ ਪਾਉਂਦੇ" ll
ਜੋਤਾਂ 'ਚੋਂ ਖੁਸ਼ਬੋ ਹੈ ਆਉਂਦੀ* ll
ਕਹਿੰਦੇ ਲੋਕੀ ਸਾਰੇ, ਜੋਤਾਂ ਦੇ ਲਿਸ਼ਕਾਰੇ........
ਜਗਮਗ ਜਗਮਗ ਜੋਤ ਦੀ ਚਰਚਾ, "ਕੁੱਲ ਦੁਨੀਆ ਵਿੱਚ ਹੋਵੇ" l
ਸੁਲਤਾਨ ਪੁਰੀ ਵੀ ਆਪਣੇ ਦੁੱਖੜੇ, "ਮਾਂ ਦੇ ਅੱਗੇ ਰੋਵੇ" ll
ਗੁਫ਼ਾ ਦੇ ਅੰਦਰ ਮਾਂ ਦੀ ਜਯੋਤੀ* ll
ਸੁੰਦਰ ਰੂਪ ਨਿਹਾਰੇ, ਜੋਤਾਂ ਦੇ ਲਿਸ਼ਕਾਰੇ........
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
जोता दे लिशकारे नी अमीऐ जोता दे लिशकारे
ज्योता दे लिशकारे नी अमीऐ लिरिक्स Jyota De Lishkare Ni Ammiye Hindi Bhajan, Durga Mata Bhajan, Sherawali Mata Bhajan
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।