बाबा जी दी शोभा लिरिक्स Baba Ji Di Shobha Bhajan Lyrics Baba Balak Nath Bhajan
ਬਾਬਾ ਜੀ ਦੀ, ਸ਼ੋਭਾ ਜੋ, ਸਵੇਰੇ ਉੱਠ ਗਾਣਗੇ ll
ਮੰਗੀਆਂ, ਮੁਰਾਦਾਂ ਓਹ ਤਾਂ, ਬਾਬੇ ਕੋਲੋਂ ਪਾਣਗੇ*,
ਬਾਬਾ ਜੀ ਦੀ, ਸ਼ੋਭਾ ਜੋ, ਸਵੇਰੇ ਉੱਠ ਗਾਣਗੇ ll
ਸੌਂਪ ਦਿੱਤੀ, ਜਿੰਦ ਜੀਹਨੇ, "ਬਾਬਾ ਪੌਣਾਹਾਰੀ ਨੂੰ" l
ਆਪਣਾ, ਬਣਾਇਆ ਜੀਹਨੇ, ''ਜੋਗੀ ਦੁੱਧਾਧਾਰੀ ਨੂੰ" ll
ਚੱਕਰ, ਚੌਰਾਸੀ ਵਾਲੇ, ਆਪੇ ਕੱਟੇ ਜਾਣਗੇ*,
ਬਾਬਾ ਜੀ ਦੀ, ਸ਼ੋਭਾ ਜੋ.............
ਜੋਗੀ ਦੇ, ਦਵਾਰੇ ਉੱਤੇ, "ਡੇਰਾ ਜੀਹਨੇ ਲਾ ਲਿਆ" l
ਜੱਗ ਵਿੱਚ, ਜੀਵਨ ਓਹਨੇ, "ਸਫ਼ਲ ਬਣਾ ਲਿਆ" ll
ਗੀਤ, ਓਸ ਆਦਮੀ ਦੇ, ਸਾਰੇ ਫ਼ਿਰ ਜਾਣਗੇ*,
ਬਾਬਾ ਜੀ ਦੀ, ਸ਼ੋਭਾ ਜੋ...........
ਭਗਤਾਂ ਦਾ, ਕੰਮ ਸਦਾ, "ਦੁੱਖੜੇ ਸਹਾਰਨਾ" l
ਸੁਪਨੇ ਦੇ, ਵਿੱਚ ਵੀ ਨਾ, "ਬਾਬੇ ਨੂੰ ਬਿਸਾਰਨਾ" ll
ਭਵ, ਸਾਗਰ ਵਿੱਚੋਂ, ਆਪੇ ਤਰ ਜਾਣਗੇ*,
ਬਾਬਾ ਜੀ ਦੀ, ਸ਼ੋਭਾ ਜੋ.............
ਦੁਨੀਆਂ, ਦੇ ਵਿੱਚ ਤੇਰਾ, "ਮਨ ਕਿਓਂ ਹੈ ਡੋਲ੍ਹਦਾ" l
ਮੋਹ ਵਾਲੇ, ਜਾਲ ਅੰਦਰ, "ਕਾਇਆ ਕਿਓਂ ਤੂੰ ਰੋਲ਼ਦਾ" ll
ਕੈਲਾਸ਼, ਨਾਥ ਵਾਂਗੂ ਤੇਰੀ, ਲਾਜ਼ ਓਹ ਬਚਾਉਣਗੇ*,
ਬਾਬਾ ਜੀ ਦੀ, ਸ਼ੋਭਾ ਜੋ.............
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : बाबा बालक नाथ भजन
Tu Hai Baba Mera [Full Song] Sohna Dar Paunahari Da
बाबा जी दी शोभा लिरिक्स Baba Ji Di Shobha Bhajan Lyrics, Baba Balak Nath Bhajan, Tu Hai Baba Mera Bhajan
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।