ਮਾਈ ਰਤਨੋ, ਬਾਲਕ ਆਹ ਤੇਰਾ, ਮਾਈ ਰਤਨੋ,,
ਮਾਈ ਰਤਨੋ, ਬਾਲਕ ਆਹ ਤੇਰਾ,
ਫ਼ਸਲਾਂ ਉਜਾੜ ਗਿਆ, ਮਾਈ,,, ll
ਕਿ ਵਰਜ਼ ਨਿਮਾਣੇ ਨੂੰ, ਸੁਣ ਮਾਈ xll
ਮੰਗ ਰੋਟੀਆਂ, ਖਵਾਈਆਂ ਨਾਲੇ ਲੱਸੀਆਂ, ਮੰਗ ਰੋਟੀਆਂ,,
ਮੰਗ ਰੋਟੀਆਂ, ਖਵਾਈਆਂ ਨਾਲੇ ਲੱਸੀਆਂ,
ਜੱਗ ਵਾਲੇ ਮੇਹਣੇ ਮਾਰਦੇ, ਬਾਲਕਾ,,, ll
ਕਿ ਗਊਆਂ ਤੋਂ ਚਰਾਈਆਂ ਫਸਲਾਂ, ਵੇ ਕਾਹਨੂੰ ਬਾਲਕਾ xll
ਪੁੱਤ ਸਮਝੇ, ਬੇਗਾਨਾ ਮੈਨੂੰ, ਪੁੱਤ ਸਮਝੇ,,
ਪੁੱਤ ਸਮਝੇ, ਬੇਗਾਨਾ ਮੈਨੂੰ,
ਲੋਕਾਂ ਪਿੱਛੇ ਮੰਦਾ ਬੋਲਦੀ, ਮਾਈ,,,ll
ਕਿ ਹਰੀਆਂ ਕਚਾਰ ਫਸਲਾਂ, ਵੇਖ ਮਾਈ xll
ਬਾਬਾ, ਚਿਮਟਾ ਜ਼ਮੀਨ ਤੇ ਮਾਰੇ, ਬਾਬਾ ਚਿਮਟਾ,,
ਬਾਬਾ, ਚਿਮਟਾ ਜ਼ਮੀਨ ਤੇ ਮਾਰੇ,
ਲੱਸੀ ਵਾਲਾ ਖੂਹ ਦੇਖਦੀ, ਰਤਨੋ,,,ll
ਕਿ ਬੋਹੜ 'ਚੋਂ ਦਿਖਾਈਆਂ ਰੋਟੀਆਂ, ਮਾਈ ਰਤਨੋ xll
ਲੇਖ਼ ਸੜ੍ਹ ਗਏ, ਤੱਤੀ ਦੇ ਮੇਰੇ, ਲੇਖ਼ ਸੜ੍ਹ ਗਏ,,
ਲੇਖ਼ ਸੜ੍ਹ ਗਏ, ਤੱਤੀ ਦੇ ਮੇਰੇ,
ਲੋਕਾਂ ਪਿੱਛੇ ਮੰਦਾ ਬੋਲਿਆ, ਬੱਚਿਆ,,, ll
ਕਿ ਪਿੰਡ ਸਾਰਾ ਝੂਠ ਬੋਲਦਾ, ਵੇ ਆਜਾ ਸੱਚਿਆ xll
ਜੇ ਮੈਂ ਜਾਣਦੀ, ਜੋਗੀ ਨੇ ਤੁਰ ਜਾਣਾ, ਜੇ ਮੈਂ ਜਾਣਦੀ,,
ਜੇ ਮੈਂ ਜਾਣਦੀ, ਜੋਗੀ ਨੇ ਤੁਰ ਜਾਣਾ,
ਭੁੱਲ ਕੇ ਨਾ ਮੇਹਣੇ ਮਾਰਦੀ, ਲੋਕੋ,,, ll
ਕਿ ਜਾਂਦੇ ਬਾਲਕ ਨੂੰ, ਕੋਈ ਰੋਕੋ xll
ਓਹਦੇ ਪੈਰੀਂ, ਚੰਦਨ ਦੇ ਪਊਏ, ਓਹਦੇ ਪੈਰੀਂ,,
ਓਹਦੇ ਪੈਰੀਂ, ਚੰਦਨ ਦੇ ਪਊਏ,
ਸਿਰ ਤੇ ਜਟਾਵਾਂ ਸੋਹੰਦੀਆਂ, ਲੋਕੋ,,, ll
ਕਿ ਨਿੱਕੇ ਜੇਹੇ ਬਾਲਕ ਨੂੰ, ਕੋਈ ਰੋਕੋ xll
ਅੰਨ੍ਹ ਖਾਂਦਾ ਨਹੀਂ ਸੀ, ਜਲ ਨਹੀਂ ਸੀ ਪੀਂਦਾ, ਅੰਨ੍ਹ ਖਾਂਦਾ ਨਹੀਂ ਸੀ,,
ਅੰਨ੍ਹ ਖਾਂਦਾ ਨਹੀਂ ਸੀ, ਜਲ ਨਹੀਂ ਸੀ ਪੀਂਦਾ,
ਪੌਣਾਹਾਰੀ ਸਦਾ ਰਹਿੰਦਾ ਸੀ, ਲੋਕੋ,,, ll
ਕਿ ਜਾਂਦੇ ਬਾਲਕ ਨੂੰ, ਕੋਈ ਰੋਕੋ xll
ਸੁੰਨ੍ਹਾ ਵੇਹੜਾ ਤੇ, ਉਦਾਸ ਮੱਝਾਂ ਗਊਆਂ, ਸੁੰਨ੍ਹਾ ਵੇਹੜਾ ਤੇ,,
ਸੁੰਨ੍ਹਾ ਵੇਹੜਾ ਤੇ, ਉਦਾਸ ਮੱਝਾਂ ਗਊਆਂ,
ਵਾਂਗ ਸ਼ੁਦਾਈਆਂ ਮੈਂ, ਲੋਕੋ,,, ll
ਕੀ ਰੁੱਸ ਗਿਆ ਨੂਰੀ ਬਲਕਾ, ਵੇ ਕੋਈ ਰੋਕੋ xll
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : बाबा बालक नाथ भजन
Mai Ratno Balak Tera
माई रतनो बालक आ तेरा लिरिक्स Mai Ratno Balak Tera Bhajan Lyrics, Baba Balak Nath Bhajan, Mai Ratno Balak Tera Bhajan
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।