ਚਿੱਠੀਆਂ ਨੇ, ਮਈਆ ਦੀਆਂ 'ਆਈਆਂ ਭਗਤੋ ll'
ਮੈਂ ਤਾਂ ਜਾਣਾ ਦਰਬਾਰ ਨੂੰ ll
ਚੜ੍ਹ ਚੜ੍ਹ, ਕਠਿਨ 'ਚੜ੍ਹਾਈਆਂ ਭਗਤੋ ll',
ਮੈਂ ਤਾਂ ਜਾਣਾ ਦਰਬਾਰ ਨੂੰ l
ਚਿੱਠੀਆਂ ਨੇ, ਮਈਆ ਦੀਆਂ.............
( ਜੀ )
ਬਾਣ ਗੰਗਾ ਦਾ, "ਨਿਰਮਲ ਪਾਣੀ ਏ" l
ਚਰਨ ਪਾਦੁਕਾ, "ਚਰਨ ਨਿਸ਼ਾਨੀ ਏ" ll
ਰਾਹ ਵਿੱਚ, ਅੱਖੀਆਂ 'ਵਿਛਾਈਆਂ ਭਗਤੋ ll'
ਮੈਂ ਤਾਂ ਜਾਣਾ ਦਰਬਾਰ ਨੂੰ,
ਚਿੱਠੀਆਂ ਨੇ, ਮਈਆ ਦੀਆਂ.............
( ਜੀ )
ਢੋਲ ਤੇ ਨਗਾੜਿਆਂ ਦੀ, "ਵੱਜੇ ਮਿੱਠੀ ਤਾਂਨ ਏ" l
ਸੂਹੇ ਸੂਹੇ ਝੰਡੀਆਂ ਦੀ, "ਸੱਜੇ ਸੋਹਣੀ ਸ਼ਾਨ ਏ" ll
ਸਭ ਨੇ ਹੈ, ਖੁਸ਼ੀਆਂ 'ਮਨਾਈਆਂ ਭਗਤੋ ll'
ਮੈਂ ਤਾਂ ਜਾਣਾ ਦਰਬਾਰ ਨੂੰ,
ਚਿੱਠੀਆਂ ਨੇ, ਮਈਆ ਦੀਆਂ.............
( ਜੀ )
ਆਧ ਕੁਵਾਰੀ ਪਹੁੰਚੀ, "ਸੰਗਤ ਦੇਖੋ ਸਾਰੀ ਏ" l
ਸਾਂਝੀ ਛੱਤ ਵਾਲੀ ਕੀਤੀ, "ਸਭਨੇ ਤਿਆਰੀ ਏ" ll
ਹਾਥੀ ਮੱਥੇ ਚੜ੍ਹ ਤੂੰ, 'ਜੈ ਜੈ ਬੋਲਕੇ ll'
ਮੈਂ ਤਾਂ ਜਾਣਾ ਦਰਬਾਰ ਨੂੰ,
ਚਿੱਠੀਆਂ ਨੇ, ਮਈਆ ਦੀਆਂ.............
( ਜੀ )
ਦੇਖੋ ਦੇਖੋ ਸਾਹਮਣੇ ਬਈ, "ਮੰਦਿਰ ਸ਼ੇਰਾਂਵਾਲੀ ਦਾ"
ਪਿੰਡੀਆਂ ਦਾ ਰੂਪ ਸੱਜੇ, "ਮਾਤਾ ਮੇਹਰਾਂਵਾਲੀ ਦਾ" ll
ਕੈਲਾਸ਼ ਨਾਥ, ਭੇਟਾਂ ਸਭ 'ਗਾਈਆਂ ਭਗਤੋ ll'
ਮੈਂ ਤਾਂ ਜਾਣਾ ਦਰਬਾਰ ਨੂੰ,
ਚਿੱਠੀਆਂ ਨੇ, ਮਈਆ ਦੀਆਂ.............
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
मैं तां जाना दरबार नूं लिरिक्स Main Ta Jana Darbar Nu Lyrics, Mata Rani Bhajan, Durga Mata Bhajan, Navratri Special
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।