ਮਾਂ ਅੱਖੀਆਂ ਨੂੰ, ਰੱਜ ਲੈਣ ਦੇ*, ਦਾਤੀਏ ਅਜੇ ਨਾ ਜਾ ll
*ਦਾਤੀਏ, ਅਜੇ ਨਾ ਜਾ, ਜੈ ਹੋ l
*ਓ ਬੱਚਿਆਂ ਨੂੰ, ਨਾ ਤੜਫਾ, ਜੈ ਹੋ l
*ਓ ਸ਼ੇਰਾਂਵਾਲੀ, ਅਜੇ ਨਾ ਜਾ, ਜੈ ਹੋ l
*ਓ ਬੱਚਿਆਂ ਨੂੰ, ਨਾ ਤੜਫਾ, ਜੈ ਹੋ l
ਮਾਂ ਅੱਖੀਆਂ ਨੂੰ, ਰੱਜ ਲੈਣ ਦੇ*..............
( ਮਾਂ )
ਮੁੱਦਤਾ ਤੋਂ, ਮਾਂਏਂ ਏਹ ਨੇ, "ਅੱਖੀਆਂ ਪਿਆਸੀਆਂ" l
ਖੁਸ਼ੀਆਂ ਦੇ, ਵਿੱਚ ਵੀ ਨੇ, "ਤੇਰੇ ਲਈ ਉਦਾਸੀਆਂ" ll
*ਏਹਨਾਂ ਨੂੰ, ਨਾ ਤਰਸਾਵੀਂ, ਜੈ ਹੋ l
*ਮਾਂ ਨਾ ਅਜੇ, ਉੱਠ ਕੇ ਨਾ ਜਾਵੀਂ, ਜੈ ਮਾਂ ll
ਏਹਨਾਂ ਨੂੰ ਪਰੇ, ਹੱਟ ਲੈਣ ਦੇ*, ਦਾਤੀਏ ਅਜੇ ਨਾ ਜਾ,
ਮਾਂ ਅੱਖੀਆਂ ਨੂੰ, ਰੱਜ ਲੈਣ ਦੇ*..............
( ਮਾਂ )
ਦਿਲ ਨੂੰ ਸੀ, ਤਾਂਘ ਬੜੀ, "ਤੇਰਿਆਂ ਦੀਦਾਰਾਂ ਦੀ" l
ਮਸਾਂ ਅੱਜ ਘੜੀ ਆਈ, "ਤੇਰਿਆਂ ਕਰਾਰਾਂ ਦੀ" ll
*ਅਜੇ ਤਾਂ ਤੇਰੀ, ਕੰਜ਼ਕਾਂ ਨੇ ਆਉਣਾ, ਜੈ ਹੋ l
*ਓਹਨਾਂ ਨੇ ਅੱਜ, ਬੜਾ ਰੰਗ ਲਾਉਣਾ, ਜੈ ਮਾਂ ll
ਏਹ ਕੰਜ਼ਕਾਂ ਨੂੰ, ਸੱਜ ਲੈਣ ਦੇ*, ਦਾਤੀਏ ਅਜੇ ਨਾ ਜਾ,
ਮਾਂ ਅੱਖੀਆਂ ਨੂੰ, ਰੱਜ ਲੈਣ ਦੇ*..............
( ਨੀ )
ਜਿੰਨੀ ਖੁਸ਼ੀ, ਅੱਜ ਤੇਰੇ, "ਆਣ ਨਾਲ ਦਾਤੀਏ" l
ਓਨੀ ਹੀ, ਉਦਾਸੀ ਤੇਰੇ, "ਜਾਣ ਨਾਲ ਦਾਤੀਏ" ll
*ਅੱਖੀਆਂ, ਸਰਦੂਲ ਨੇ ਭਰੀਆਂ, ਜੈ ਹੋ l
*ਰਾਹਵਾਂ ਵਿੱਚ, ਸੰਗਤਾਂ ਖੜੀਆਂ, ਜੈ ਮਾਂ ll
ਏਹਨਾਂ ਦੀ ਆਸ, ਬੱਝ ਲੈਣ ਦੇ*, ਦਾਤੀਏ ਅਜੇ ਨਾ ਜਾ,
ਮਾਂ ਅੱਖੀਆਂ ਨੂੰ, ਰੱਜ ਲੈਣ ਦੇ*..............
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
Akhiya nu raaj laian dey(By Sardool Sikander)
माँ अखीआं नु रज लैण दे लिरिक्स Maa Akhiya Nu Raaj Laian Dey Hindi Lyrics, Durga Mata Bhajan, by Sardool Sikander Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।