लै वे गंगू पापीया लिरिक्स Lai Ve Gangu Papiya Hindi Bhajan Lyrics Vividh Bhajan
ਲੈ ਵੇ ਗੰਗੂ ਪਾਪੀਆਂ ll, ਲਾਹਨਤਾਂ ਸੰਭਾਲ ਵੇ,
ਨੀਹਾਂ ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll-ll
ਬੱਚਿਆਂ ਦੇ ਦਿਲਾਂ ਦੀਆਂ, ਧੜਕਣਾਂ ਖ਼ਲੋ ਗਈਆਂ,
ਤੈਨੂੰ ਕਾਹਦਾ ਦੁੱਖ ਤੇਰੇ*, ਦਿਲ ਦੀਆਂ ਹੋ ਗਈਆਂ ll
*ਅੱਜ ਖੁਸ਼ੀ ਨਾਲ ਚੱਲੀ ll, ਮਸਤੀ ਦੀ ਚਾਲ ਵੇ,
ਨੀਹਾਂ ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll
ਬੇਗਾਨੀਆਂ ਸੀ ਆਂਦਰਾਂ, ਕਿਸੇ ਮਾਂ ਦੇ ਲਾਲ ਸੀ,
ਤੈਨੂੰ ਕੀ ਏ ਤੇਰੇ ਲਈ ਤਾਂ*, ਦੁਸ਼ਮਣ ਦੇ ਬਾਲ ਸੀ ll
*ਵੇਚਿਆ ਇਮਾਨ ਤੂੰ ll ਤਾਂ, ਫੇਰ ਕਾਹਦਾ ਖ਼ਿਆਲ ਵੇ,
ਨੀਹਾਂ ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll
ਲੂਣ ਹਰਾਮੀ ਤੈਨੂੰ, ਸਦਾ ਲੌਕੀਂ ਕਹਿਣਗੇ,
ਤੂੰ ਤਾਂ ਲਾਹ ਲਈ ਸ਼ਰਮ ਜੋ ਵੀ*, ਕਹਿੰਦੇ ਨੇ ਉਹ ਕਹਿਣ ਦੇ ll
*ਸਾਰੀ ਦੁਨੀਆਂ ਚ ਭੈੜਾ ll, ਹੋਣਾ ਤੇਰਾ ਹਾਲ ਵੇ,
ਨੀਹਾਂ ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll
ਆਉਣੀਆਂ ਅਵਾਜ਼ਾਂ ਸਦਾ, ਨੀਹਾਂ ਵਿਚੋਂ ਸੱਚੀਆਂ,
ਤੂੰ ਹੀ ਇੱਟਾਂ ਲਾਲਾਂ ਦੀਆਂ*, ਛਾਤੀਆਂ ਤੇ ਰੱਖੀਆਂ ll
*ਸੋਹਲ ਜਿਹੀਆਂ ਜਿੰਦਾ ਸੀ ll, ਤੂੰ ਕੀਤੀਆਂ ਹਲਾਲ ਵੇ,
ਨੀਹਾਂ ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll
ਲੈ ਵੇ ਗੰਗੂ ਪਾਪੀਆਂ ll, ਲਾਹਨਤਾਂ ਸੰਭਾਲ ਵੇ,
ਨੀਹਾਂ ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : विविध भजन
ਲੈ ਵੇ ਗੰਗੂ ਪਾਪੀਆ ਲਾਹਨਤਾਂ ਸੰਭਾਲ ਵੇ । Le Ve Gangu Papia। Bhai Maninder Singh Srinagar Wale
लै वे गंगू पापीया लिरिक्स Lai Ve Gangu Papiya Hindi Bhajan Lyrics, Vividh Bhajan, by Singer: Maninder Singh Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।