जय बाबे दी बोल लिरिक्स Jai Bolo Di Bol Bhagtan Lyrics Baba Balak Nath Bhajan
ਜੈ ਬਾਬੇ ਦੀ ਬੋਲ ਭਗਤਾ, ਜੈ ਬਾਬੇ ਦੀ ਬੋਲ ll
ਜਨਮ ਜਨਮ ਦੇ, ਪਾਪ ਕੱਟਣਗੇ, ll,
*ਮਨ ਦਾ ਦਰਪਣ ਖੋਲ੍ਹ,
ਜੈ ਬਾਬੇ ਦੀ ਬੋਲ ਭਗਤਾ...........
ਜਿੱਥੇ ਜੋਤ, ਜਗੇ ਬਾਬੇ ਦੀ, "ਬਾਬਾ ਫੇਰਾ ਪਾਵੇ" l
ਸ਼ਰਧਾ ਨਾਲ, ਜੋ ਰੋਟ ਚੜ੍ਹਾਵੇ, "ਦੁੱਖ ਕਦੇ ਨਾ ਆਵੇ" ll
ਮੋਹ ਮਾਇਆ ਵਿੱਚ, ਫੱਸ ਕੇ ਬੰਦੇ, ll,
*ਆਪਣਾ ਆਪ ਨਾ ਰੋਲ਼,
ਜੈ ਬਾਬੇ ਦੀ ਬੋਲ ਭਗਤਾ...........
ਰੋਗ ਸੋਗ, ਸੰਤਾਪ ਮਿਟਾਵੇ, "ਬਾਬਾ ਚਿਮਟੇ ਵਾਲਾ" l
ਸਭ ਭਗਤਾਂ ਦੀ, ਆਸ ਪੁਜਾਵੇ, "ਸੁੰਦਰ ਗੁਫ਼ਾ ਵਾਲਾ" ll
ਇੱਕ ਵਾਰੀ ਤੂੰ, ਬੋਲ ਜੈਕਾਰਾ, ll,
*ਹੋ ਨਾ ਡਾਂਵਾਂਡੋਲ,
ਜੈ ਬਾਬੇ ਦੀ ਬੋਲ ਭਗਤਾ...........
ਚਿਮਟੇ ਵਾਲਾ, ਸਿੰਗੀਆਂ ਵਾਲਾ, "ਬਾਬਾ ਧੂਣੇ ਵਾਲਾ" l
ਆਪਣੇ ਭਗਤਾਂ, ਦੀ ਕਿਸਮਤ ਦਾ, "ਜੋਗੀ ਖੋਲ੍ਹੇ ਤਾਲਾ" ll
ਚਰਨਾਂ ਦਾ, ਚਰਨਾਮਤ ਪੀ ਲੈ, ll,
*ਬਹਿ ਚਰਨਾਂ ਦੇ ਕੋਲ,
ਜੈ ਬਾਬੇ ਦੀ ਬੋਲ ਭਗਤਾ...........
ਸੱਚੀ ਸ਼ਰਧਾ, ਨਾਲ ਜੋ ਭਗਤੋ, "ਦਰ ਬਾਬੇ ਦੇ ਆਵੇ" l
ਕੈਲਾਸ਼ ਨਾਥ ਕਹੇ, ਮੂੰਹ ਮੰਗਿਆ ਫ਼ਲ, "ਬਾਬਾ ਜੀ ਤੋਂ ਪਾਵੇ" ll
ਏਹ ਜੀਵਨ, ਅਨਮੋਲ ਹੈ ਬੰਦਿਆ, ll,
*ਮਿੱਟੀ ਵਿੱਚ ਨਾ ਰੋਲ਼,
ਜੈ ਬਾਬੇ ਦੀ ਬੋਲ ਭਗਤਾ...........
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : बाबा बालक नाथ भजन
Jai Baabe Di Bol Bhagtan [Full Song] Gauaan Charda Naath
जय बाबे दी बोल लिरिक्स Jai Bolo Di Bol Bhagtan Lyrics, Baba Balak Nath Bhajan, by Gauaan Charda Naath Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।