तेरे दर दरवाजे मल्ले नी मां शेरावाली लिरिक्स Tere Dar Darbaje Malle Ni Maa Sheranwali Lyrics
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ ਸ਼ੇਰਾਂਵਾਲੀ ll
*ਤੂੰ ਆਪ ਸੁਨੇਹੜ੍ਹੇ ਘੱਲੇ, ਨੀ ਮਾਂ ਮੇਹਰਾਂਵਾਲੀ,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ...........
ਸੱਧਰਾਂ ਅਧੂਰੀਆਂ, ਪਿਆਸੇ ਅਰਮਾਨ ਏ* l
ਯਾਦਾਂ ਵਾਲੇ ਦਿਲ ਵਿੱਚ, ਉੱਠਦੇ ਤੂਫ਼ਾਨ ਏ ll
ਹੁਣ ਜਾਂਦੇ ਨਹੀਂਓਂ ਝੱਲੇ, ਨੀ ਮਾਂ ਸ਼ੇਰਾਂਵਾਲੀ,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ...........
ਮਿੱਠੀ ਮਿੱਠੀ ਰੁੱਤ ਦੇਖ, ਦਿਲ ਲਲਚਾ ਗਿਆ* l
ਦਰਸ਼ਨਾਂ ਦੀ ਆਸ ਲੈ ਕੇ, ਦਰ ਤੇਰੇ ਆ ਗਿਆ ll
ਜੈ ਬੋਲਾਂ ਗੱਲੇ ਗੱਲੇ, ਨੀ ਮਾਂ ਸ਼ੇਰਾਂਵਾਲੀ,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ...........
ਹੋਰ ਕਿਤੇ ਐਸਾ ਮੈਂ, ਨਜ਼ਾਰਾ ਨਹੀਂਓਂ ਦੇਖਿਆ* l
ਤੇਰੇ ਜੇਹਾ ਕੋਈ ਵੀ, ਦਵਾਰਾ ਨਹੀਂਓਂ ਦੇਖਿਆ ll
ਗੰਗਾ ਹੈ ਚਰਨਾਂ ਥੱਲੇ, ਨੀ ਮਾਂ ਸ਼ੇਰਾਂਵਾਲੀ,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ...........
ਨੈਣਾਂ ਵਿੱਚ ਨੂਰ ਤੇਰਾ, ਦਿਲ 'ਚ ਵਾਸ ਮਾਂ* l
ਚਰਨਾਂ ਦੇ ਵਿੱਚ ਮੇਰੀ, ਐਹੋ ਅਰਦਾਸ ਮਾਂ ll
ਭਰ ਆਸਾਂ ਵਾਲੇ ਪੱਲੇ, ਨੀ ਮਾਂ ਸ਼ੇਰਾਂਵਾਲੀ,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ...........
ਕਰਮਾਂ ਦੀ ਲੇਖ਼ ਵਿੱਚ, ਮੇਖ਼ ਤੂੰਹੀਓਂ ਮਾਰਦੀ* l
ਦਰਸ਼ੀ ਭਿਖਾਰੀ ਤੂੰ ਹੈ, ਦਾਤੀ ਸੰਸਾਰ ਦੀ ll
ਤੇਰਾ ਹੁਕਮ ਹਰ ਇੱਕ ਤੇ ਚੱਲੇ, ਨੀ ਮਾਂ ਸ਼ੇਰਾਂਵਾਲੀ,
ਤੇਰੇ ਦਰ ਦਰਵਾਜ਼ੇ ਮੱਲੇ, ਨੀ ਮਾਂ...........
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
Tere Dar Darwaje Maleni Maa Sheranwali (Jagran Edition) - N A R E N D R A C H A N C H A L
तेरे दर दरवाजे मल्ले नी मां शेरावाली लिरिक्स Tere Dar Darbaje Malle Ni Maa Sheranwali Lyrics, Durga Bhajan, by Narendra Chanchal Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।