ਕਿਰਪਾ ਤੇਰੀ ਤੇ ਰੋਟੀ, ਮਿਲੇ ਦਿਨ ਰਾਤ ਦੀ l
ਦੋਵੇਂ ਹੱਥ ਜੋੜ ਕੇ ਮੈਂ, ਏਹੋ ਗੱਲ ਆਖਦੀ ll
*ਤੇਰਾ ਹਰ ਪਲ, ਸ਼ੁਕਰ ਮਨਾਵਾਂ,
ਐਨੇ ਜੋਗੀ, ਕਰੀਂ ਜੋਗੀਆ,
*ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ, ਕਰੀਂ ਜੋਗੀਆ ll
ਕਦੋ ਦੱਸ ਦੇਵੇਂਗਾ, ਸਹਾਰੇ ਮੇਰੇ ਜੋਗੀਆ l
ਭਾਂਡੇ ਮਾਂਜ ਕਰਦੀ, ਗੁਜ਼ਾਰੇ ਮੇਰੇ ਜੋਗੀਆ ll
*ਓਹਲਾ ਕੋਈ ਨਹੀਂਓਂ, ਸੱਚੀਆਂ ਸੁਣਾਵਾਂ,
ਐਨੇ ਜੋਗੀ, ਕਰੀਂ ਜੋਗੀਆ,
*ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ, ਕਰੀਂ ਜੋਗੀਆ ll
ਨੰਗੇ ਪੈਰੀਂ ਆਵਾਂ ਤੇਰੇ, ਦਰ ਉੱਤੇ ਚੱਲ ਕੇ l
ਗੁਫਾ ਵਿੱਚ ਬੈਠ ਜਾ, ਦਵਾਰਾ ਤੇਰਾ ਮੱਲ੍ਹ ਕੇ ll
*ਰ੍ਹਵਾਂ ਤੱਕਦੀ, ਤੇਰੀਆਂ ਰਾਹਵਾਂ,
ਐਨੇ ਜੋਗੀ, ਕਰੀਂ ਜੋਗੀਆ,
*ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ, ਕਰੀਂ ਜੋਗੀਆ ll
ਢੋਲ ਦੇ ਧਮੱਕੇ ਨਾਲ, ਲੈ ਕੇ ਆਵਾਂ ਸੰਗ ਨੂੰ l
ਕਰਦੇ ਚੌਹਾਨ ਦੀ ਤੂੰ, ਪੂਰੀ ਇਸ ਮੰਗ ਨੂੰ ll
*ਹੋ ਚੌਂਕੀ ਲਾਉਣ ਲਈ, ਮੈਂ ਤਾਜ਼ ਨੂੰ ਬੁਲਾਵਾਂ,
ਐਨੇ ਜੋਗੀ ਕਰੀਂ ਜੋਗੀਆ,
*ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ ਕਰੀਂ ਜੋਗੀਆ ll
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : बाबा बालक नाथ भजन
MOR NU JHANJARA PAAWAN ||(OFFICIAL VIDEO) TAJ NAGINA || JAI JOGI MUSIC || DEVOTIONAL SONG 2021
तेरे मोर नू झांजरां पावा लिरिक्स Tere Mor Nu Jhanjara Paawan Bhajan Lyrics, Baba Balak Nath Bhajan, by Taj Nagina Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।