ਬੋਲ ਜੈਕਾਰਾ ਮਾਈ ਦਾ ਤੂੰ ਬੋਲ ਜੈਕਾਰਾ ਮਾਈ ਦਾ लिरिक्स Bol Jaikara Mayi Da Tu Lyrics

ਬੋਲ ਜੈਕਾਰਾ ਮਾਈ ਦਾ ਤੂੰ ਬੋਲ ਜੈਕਾਰਾ ਮਾਈ ਦਾਬੋਲ ਜੈਕਾਰਾ ਮਾਈ ਦਾ, ਤੂੰ ਬੋਲ ਜੈਕਾਰਾ ਮਾਈ ਦਾ
ਜੋ ਮਈਆ ਦਾ ਸਿਮਰਨ ਕਰਦਾ, ਫ਼ਿਕਰ ਨਾ ਓਹਨੂੰ ਰਾਈ ਦਾ,
ਬੋਲ ਜੈਕਾਰਾ... ਜੈ ਹੋ, ਮਾਈ ਦਾ...
( ਭਗਤੋ )
ਜੋ ਜੰਮਿਆਂ ਸੰਸਾਰ ਚ ਦਾਤੀ, ਆਖਿਰ ਨੂੰ ਮਰ ਜਾਣਾ
ਅਗਲੇ ਜਨਮ ਵਿੱਚ ਓਹ ਫ਼ਲ ਮਿਲਣਾ, ਕਰਮ ਜੇਹੜਾ ਕਰ ਜਾਣਾ
ਜੋਤ ਜਗਾ ਕੇ, ਸੀਸ ਝੁਕਾ ਕੇ, ਮਾਂ ਦਾ ਦਰਸ਼ਨ ਪਾਈਦਾ
ਬੋਲ ਜੈਕਾਰਾ... ਜੈ ਹੋ, ਮਾਈ ਦਾ...
( ਭਗਤੋ )
ਭਗਤ ਧਿਆਨੂੰ ਨੇ ਮਹਾਂਰਾਣੀ, ਕੱਟ ਕੇ ਸੀਸ ਚੜ੍ਹਾਇਆ
ਮੁਸਲਮਾਨ ਹੋ ਕੇ ਵੀ ਅਕਬਰ, ਨੰਗੇ ਪੈਰੀ ਆਇਆ
ਪਾਪ ਦਾ ਸੋਨਾ ਲੋਹਾ ਬਣਦਾ, ਮੁੱਲ ਪਵੇ ਸਚਿਆਈ ਦਾ
ਬੋਲ ਜੈਕਾਰਾ... ਜੈ ਹੋ, ਮਾਈ ਦਾ...
( ਦਾਤੀ )
ਮਨ ਦੇ ਮੰਦਿਰ ਦੇ ਵਿੱਚ ਬਣਾਈ, ਮੈਂ ਇੱਕ ਮੂਰਤ ਤੇਰੀ
ਆਉਂਦੇ ਜਾਂਦੇ ਸਾਹ ਮਹਾਂਰਾਣੀ, ਮਾਲਾ ਜਾਂਦੇ ਫੇਰੀ
ਜਾਗਦਿਆਂ ਸੁੱਤਿਆਂ ਵਿੱਚ ਮਈਆ, ਤੇਰਾ ਨਾਮ ਧਿਆਈ ਦਾ
ਬੋਲ ਜੈਕਾਰਾ... ਜੈ ਹੋ, ਮਾਈ ਦਾ...
( ਦਾਤੀ )
ਤੇਰੀ ਮਹਿਮਾ ਬਹੁਤ ਬੜੀ ਤੇ, ਚੰਚਲ ਜੀਭਾ ਛੋਟੀ
ਤੇਰਾ ਦੇਣਾ ਦੇ ਨਹੀਂ ਸਕਦਾ, ਦਾਸ ਤੇਰਾ ਰਾਏਕੋਟੀ
ਵਾਲ਼ ਵਾਲ਼, ਕਰਜ਼ੇ ਵਿੱਚ ਦੱਬਿਆ, ਮਾਫ਼ ਕਰੇ ਕਰਜ਼ਾਈ ਦਾ,
ਬੋਲ ਜੈਕਾਰਾ... ਜੈ ਹੋ, ਮਾਈ ਦਾ...

ਅਪਲੋਡਰ -
ਅਨਿਲਰਾਮੂਰਤੀਭੋਪਾਲश्रेणी : दुर्गा भजनJaikara mai Da

ਬੋਲ ਜੈਕਾਰਾ ਮਾਈ ਦਾ ਤੂੰ ਬੋਲ ਜੈਕਾਰਾ ਮਾਈ ਦਾ लिरिक्स Bol Jaikara Mayi Da Tu Lyrics, Durga Bhajan, by Singer: Ashok Chanchal Ji


Bhajan Tags: bol jaikara mayi da tu bhajan,bol jaikara mayi da tu hindi bhajan,morning bhajan,newest bhajan,sawan special bhajan,sawan ke bhajan,shivratri bhajan,bol jaikara mayi da tu hindi lyrics,bol jaikara mayi da tu in hindi lyrics,bol jaikara mayi da tu hindi me bhajan,bol jaikara mayi da tu likhe hue bhajan,bol jaikara mayi da tu lyrics in hindi,bol jaikara mayi da tu hindi lyrics,bol jaikara mayi da tu lyrics.

Leave a comment

आपको भजन कैसा लगा हमे कॉमेंट करे। और आप अपने भजनों को हम तक भी भेज सकते है। 🚩 जय श्री राम 🚩

Previous Post Next Post
×