ਜੋਗੀ, ਸ਼ਾਹਤਲਾਈਆਂ ਛੱਡ ਕੇ ਆ ਗਿਆ,
ਰਤਨੋਂ ਅਵਾਜ਼ਾਂ ਮਾਰਦੀ l
ਲੱਸੀ ਰੋਟੀ, ਬਾਰਾਂ ਸਾਲ ਦੀ ਦਿਖਾ ਗਿਆ,
ਰਤਨੋਂ ਅਵਾਜ਼ਾਂ ਮਾਰਦੀ l
ਜੋਗੀ, ਸ਼ਾਹਤਲਾਈਆਂ ਛੱਡ ਕੇ.........
ਬਣਖੰਡੀ ਵਿੱਚ ਜੋਗੀ, ਗਊਆਂ ਰਿਹਾ ਚਾਰਦਾ l
ਮੁੱਖੋਂ ਸ਼ਿਵ ਭੋਲੇ ਦਾ ਸੀ, ਨਾਮ ਉਚਾਰਦਾ ll
ਲੱਖਾਂ ਸੰਗਤਾਂ lll ਦੇ ਦੁੱਖੜੇ ਮਿਟਾ ਗਿਆ,
ਰਤਨੋਂ ਅਵਾਜ਼ਾਂ ਮਾਰਦੀ,
ਜੋਗੀ, ਸ਼ਾਹਤਲਾਈਆਂ ਛੱਡ ਕੇ.........
ਹੇਠ ਗਰੂਨੇ ਧੂਣਾ, ਬਾਬਾ ਜੀ ਨੇ ਲਾ ਲਿਆ l
ਗੋਰਖ ਨੇ ਆ ਕੇ ਬਾਬਾ, ਜੀ ਨੂੰ ਅਜ਼ਮਾ ਲਿਆ ll
ਬਹਿ ਕੇ ਮੋਰ ਤੇ lll ਉੱਡਾਰੀ ਜੋਗੀ ਲਾ ਗਿਆ,
ਰਤਨੋਂ ਅਵਾਜ਼ਾਂ ਮਾਰਦੀ,
ਜੋਗੀ, ਸ਼ਾਹਤਲਾਈਆਂ ਛੱਡ ਕੇ.........
ਛੋਟਾ ਜੇਹਾ ਬਾਲਕ, ਸੁਨਹਿਰੀ ਜਟਾਂ ਵਾਲਾ ਏ l
ਹੱਥ ਵਿੱਚ ਚਿਮਟਾ, ਗਲ਼ ਵਿੱਚ ਮਾਲਾ ਏ ll
ਮਾਈ ਰਤਨੋਂ ਨੂੰ lll ਦੁੱਖਾਂ ਵਿੱਚ ਪਾ ਗਿਆ,
ਰਤਨੋਂ ਅਵਾਜ਼ਾਂ ਮਾਰਦੀ,
ਜੋਗੀ, ਸ਼ਾਹਤਲਾਈਆਂ ਛੱਡ ਕੇ.........
ਸ਼ਿਵਾਂ ਦਾ ਭਗਤ ਮਾਤਾ, ਲੱਛਮੀ ਦਾ ਬਾਲ ਏ l
ਕੈਲਾਸ਼ ਸ਼ਸ਼ੀ ਨੂੰ ਲਾਇਆ, ਚਰਨਾਂ ਦੇ ਨਾਲ ਏ ll
ਆ ਕੇ ਗੁਫ਼ਾ 'ਚ lll ਸਮਾਧੀਆਂ ਓਹ ਲਾ ਗਿਆ,
ਰਤਨੋ ਅਵਾਜ਼ਾਂ ਮਾਰਦੀ,
ਜੋਗੀ, ਸ਼ਾਹਤਲਾਈਆਂ ਛੱਡ ਕੇ.........
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : बाबा बालक नाथ भजन
Jogi Rahatlaiyan Chad Ke [Full Song] Gauaan Charda Naath
रतनो अवाज़ा मारदी लिरिक्स Ratno Awaza Mardi Lyrics, Baba Balak Nath Bhajan, by Gauaan Charda Naath Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।